ਪੰਜਾਬੀ ਮਾਂ-ਬੋਲੀ ਦਾ ਵਿਗੜ ਰਿਹਾ ਮੁਹਾਂਦਰਾ ਅਤੇ ਨੌਜੁਆਨ ਪੀੜ੍ਹੀ
ਵਿਸ਼ਾ “ਪੰਜਾਬ ਵਿਚ ਹੀ ਪੰਜਾਬੀ ਮਾਂ-ਬੋਲੀ ਦਾ ਬੁਰਾ ਹਾਲ” ਅੱਜਕੱਲ ਪੰਜਾਬੀ ਅਖ਼ਬਾਰਾਂ, ਸਾਹਿਤਕ ਰਸਾਲਿਆਂ ਅਤੇ ਹੋਰ ਪੰਜਾਬੀ ਮੀਡੀਏ ‘ਚ ਵੱਖ-ਵੱਖ ਰੂਪਾਂ ਵਿਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਤਹਿਤ ਪੰਜਾਬ ਵਿਚ ਚੱਲ ਰਹੇ ਇਕ ਨਵੇਂ ਰੁਝਾਨ ਦੀ ਵਿਚਾਰ-ਚਰਚਾ ਛਿੜੀ ਹੈ। ਇਹ ਰੁਝਾਨ ਇਹ ਹੈ ਕਿ ਅੱਜਕੱਲ ਪੰਜਾਬ ਵਿਚਲੀ ਅਜੋਕੀ ਨੌਜੁਆਨ ਪੀੜ੍ਹੀ ਪੰਜਾਬੀ ਭਾਸ਼ਾ ਦੇ ਮਾਨ-ਸਨਮਾਨ ਨੂੰ ਕਿਵੇਂ ਭੁੱਲ ਚੁੱਕੀ ਹੈ ਅਤੇ ਪੰਜਾਬ ਵਿਚ ਹੀ ਥਾਂ-ਕੁਥਾਂ ਕਿੰਝ ਇਸ ਦਾ ਅਪਮਾਨ ਕੀਤਾ ਜਾ ਰਿਹਾ ਹੈ। ਮੰਦਭਾਗੀ ਗੱਲ ਇਹ ਹੈ ਕਿ ਏਨੇ ਰੌਲ਼ੇ-ਰੱਪੇ ਦੇ ਬਾਵਜੂਦ ਵੀ ਸਮੇਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਨੇ ਚੁੱਪ ਵੱਟੀ ਹੋਈ ਹੈ। ਕਿਸੇ ਬੁੱਧੀਜੀਵੀ ਦੀ ਸਮਝ ਵਿਚ ਇਹ ਨਹੀਂ ਆ ਰਿਹਾ ਹੈ ਕਿ ਅੱਜ ਪੰਜਾਬ ਦੀ ਧਰਤੀ ‘ਤੇ ਹੌਲ਼ੀ-ਹੌਲ਼ੀ ਪੰਜਾਬੀ ਭਾਸ਼ਾ ਵਿੱਚੋਂ ਕੁਝ ਹੋਰ ਹੀ ਊਲ-ਜਲੂਲ ਭਾਸ਼ਾਵਾਂ ਜਨਮ ਲੈ ਰਹੀਆਂ ਹਨ।
ਪਹਿਲੀ ਗੱਲ, ਭਾਸ਼ਾ ਦੇ ਲਿਖਤੀ ਰੂਪ ਵਿਚ ਵਿਗਾੜ ਆਉਣ ਦੀ ਹੈ। ਨੌਜੁਆਨ ਸ਼ੌਕੀਨ-ਮੁੰਡੀਰ ਆਪਣੇ ਸਕੂਟਰ, ਮੋਟਰ-ਸਾਇਕਲ, ਗੱਡੀਆਂ, ਟਰੈਕਟਰ-ਟਰਾਲੀਆਂ ਆਦਿ ਦੇ ਅੱਗੇ-ਪਿਛੇ ਜੋ ਸਲੋਗਨ, ਮੁਹਾਵਰੇ ਅਤੇ ਲੋਕੋਕਤੀਆਂ ਆਦਿ ਲਿਖਵਾਈ ਫਿਰਦੀ ਹੈ ਜਾਂ ਕਿਸੇ ਹੋਰ ਜਨਤਕ ਥਾਂਵਾਂ ਜਾਂ ਵਾਹਨਾਂ ਉਪਰ ਲਿਖੇ ਕਥਿਤ ਸਲੋਗਨਜ਼ ਵਿਚ ਸ਼ਬਦ-ਜੋੜ ਅਤੇ ਵਿਆਕਰਣ ਦੀਆਂ ਕਈ ਤਰੁੱਟੀਆਂ ਨਜ਼ਰ ਆਉਂਦੀਆਂ ਹਨ। ਇਹ ਗੱਲ ਗੰਭੀਰ ਅਤੇ ਸੋਲ਼ਾ ਆਨੇ ਸੱਚ ਹੈ। ਮਿਸਾਲ ਦੇ ਤੌਰ ‘ਤੇ:
'ਅਗਰੇਜ ਖਗੇ ਸੀ ਤਾ ਟਗੇ ਸੀ '
“ਮੁਰਖਾ ਸੱਗਲ ਨਾ ਫੜ”
“ਸਿਰਗਟ ਪਿਣਾ ਮੰਨਾ ਹੈ”
“ਜੇ ਜਵਾਨ ਜੇ ਕਿਸਾਨ”
Sunday, June 30, 2013
Thursday, April 5, 2012
ਹਾਸ-ਵਿਅੰਗ
ਅਜੋਕੀ ਗਾਇਕੀ
(Note: This sattire was published in internet magazine "LIKHARI.ORG")
"ਕੋਈ ਦਿਨ ਖੇਡ ਲੈ ... ਮੌਜਾਂ ਮਾਣ ਲੈ ... ਤੈਂ ਭੱਜ ਜਾਵਣਾ … ਓ ਕੰਗਣਾ ਕੱਚ ਦਿਆ ...!"
ਗੀਤ-ਸੰਗੀਤ ਰੂਹ ਦੀ ਖੁਰਾਕ ਹੈ। ਜਦ ਸੰਗੀਤ ਦੀਆਂ
ਧੁਨਾਂ ਕੰਨਾਂ ਦੇ ਤੰਤੂਆਂ ਵਿੱਚ ਕੰਪਨ ਪੈਦਾ ਕਰਦੀਆਂ ਹੋਈਆਂ ਦਿਮਾਗ਼ ’ਤੇ ਦਸਤਕ ਦੇਂਦੀਆਂ ਹਨ ਤਾਂ
ਸਰੋਤਿਆਂ ਦਾ ਸਾਰਾ ਸਰੀਰ ਇਕਸਾਰ ਹੋ ਜਾਂਦਾ ਹੈ। ਰੂਹ ਖਿੜ ਉੱਠਦੀ ਹੈ ਅਤੇ ਅਨੰਦ ਵਿੱਚ ਝੂਮਣ ਲਗਦੀ
ਹੈ।
Subscribe to:
Comments (Atom)
